ਪੰਜਾਬੀ ਸੱਭਿਆਚਾਰ
ਪੰਜਾਬੀ ਸੱਭਿਆਚਾਰ
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਅਸਲ ਵਿੱਚ ਕੋਈ ਵੀ ਕੌਮ ਜਾਂ ਕੋਈ ਵੀ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸੱਖਣਾ ਨਹੀ ਹੁੰਦਾ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਪੰਜਾਬ ਦਾ ਨਾਮਕਰਣ
ਪੰਜਾਬ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਮਿਲਕੇ ਬਣਿਆ ਹੈ- 'ਪੰਜ'- ਭਾਵ ਕਿ ਗਿਣਤੀ ਦੇ ਪੰਜ ਅਤੇ 'ਆਬ'- ਭਾਵ ਕਿ ਪਾਣੀ। ਇਸ ਤਰ੍ਹਾਂ ਪੰਜਾਬ ਸ਼ਬਦ ਦਾ ਅਰਥ ਹੈ 'ਪੰਜ ਦਰਿਆਵਾਂ ਦੀ ਧਰਤੀ। '
ਪੁਰਾਤਨ ਸਭਿਚਾਰਕ ਸੋਮਿਆਂ ਵਿਚ ਇਕ ਸ਼ਬਦ 'ਪੰਚਨਦ' ਵੀ ਸੀ, ਜਿਹੜਾ ਪੰਜਾਬ ਦਾ ਹੀ ਪਰਿਆਵਾਚੀ ਸੀ, ਅਤੇ ਉਸ ਖਿੱਤੇ ਲਈ ਵਰਤਿਆ ਜਾਂਦਾ ਸੀ, ਜਿਹੜਾ ਸਿੰਧ ਅਤੇ ਸਰਸਵਤੀ ਨੂੰ ਮਿਲਾ ਕੇ ਕੁਝ ਵਡੇਰੇ ਖਿੱਤੇ ਦਾ ਸੂਚਕ ਸੀ।
ਪੰਜਾਬੀ ਸੱਭਿਆਚਾਰ ਉਤੇ ਆਧੁਨਿਕ ਪ੍ਰਭਾਵ
ਜਾਣ ਪਛਾਣ
ਸਾਡੇ ਸਮਾਜ ਤੇ 18ਵੀਂ ਸਦੀ ਵਿੱਚ ਯੂਰਪੀ ਵਿਚਾਰਧਾਰਾ ਦਾ ਅਸਰ ਹੋਣਾ ਸ਼ੁਰੂ ਹੋਇਆ। ਜਦੋਂ ਅੰਗਰੇਜ਼ਾਂ ਨੇ ਸਾਡੇ ਦੇਸ਼ ਤੇ ਆਪਣੀ ਚੜ੍ਹਤ ਬਣਾ ਲਈ ਸੀ। ਪੰਜਾਬੀ ਸੱਭਿਆਚਾਰ ਵਿਚੋਂ ਵਿਦੇਸ਼ੀ ਪ੍ਰਭਾਵਾਂ ਦੇ ਮੁਬਾਂਦਰੇ ਦੀ ਪਛਾਣ ਲਈ ਜ਼ਰੂਰੀ ਹੈ ਕਿ ਸ਼ਬਦ 'ਸੱਭਿਆਚਾਰ' ਦੀ ਅਰਥ ਸੀਮਾ ਨਿਸ਼ਚਿਤ ਕਰ ਲਈ ਜਾਵੇ। ਅੰਗਰੇਜ਼ੀ ਵਿਚ ਇਸਦਾ ਪਰਿਆਇਵਾਚੀ ਸ਼ਬਦ 'ਕਲਚਰ' ਹੈ ਜੋ ਲਾਤਿਨੀ ਦੇ ਕ੍ਰਿਆ ਰੂਪ 'ਕਾਲੀਅਰ' ਤੋਂ ਵਿਉਤਪਤ ਹੋਇਆ ਹੈ ਜਿਸਦੇ ਅਰਥ ਹਨ ਭੂਮੀ ਨੂੰ ਵਾਹੁਣਾ। ਪਰ ਜਦੋਂ ਅਸੀਂ ਇੱਕ ਸਭਿਆਚਾਰ ਦੇ ਦੂਜੇ ਉੱਤੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਇਸ ਸ਼ਬਦ ਦੇ ਅਰਥ ਘੇਰੇ ਵਿਚ ਲੋਕਾਂ ਦਾ ਵਿਵਹਾਰ ਆ ਜਾਂਦਾ ਹੈ ਜੋ ਲੋਕਾਂ ਦੇ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰਿਵਾਜ਼, ਆਦਤਾਂ, ਅਤੇ ਕਾਰਜ ਆਦਿ ਉੱਤੇ ਆਧਾਰਿਤ ਹੁੰਦਾ ਹੈ।
ਧਰਮ ਤੇ ਵਿਸ਼ਵਾਸ
ਪੰਜਾਬੀ ਸੱਭਿਆਚਾਰ ਦਾ ਸੁਭਾਅ ਆਰੰਭ ਤੋਂ ਹੀ ਧਰਮ ਮੁੱਖ ਰਿਹਾ ਹੈ ਕਿਉਂਕਿ ਸੰਸਕਾਰ, ਰੀਤੀ-ਰਸਮਾਂ, ਵਿਸ਼ਵਾਸ ਆਦਿ ਸਭ ਪੁਰਾਣੇ ਧਰਮ ਦੀ ਬੁੱਕਲ ਵਿਚ ਆ ਜਾਂਦੇ ਹਨ। ਆਧੁਨਿਕ ਪ੍ਰਭਾਵ ਦੇ ਨਾਲ ਧਰਮ ਲੋਕਾਂ ਦਾ ਅਟੁੱਟ ਅੰਗ ਨਹੀਂ ਰਿਹਾ। ਲੋਕ ਵੱਖ ਵੱਖ ਧਰਮਾਂ ਵਿਚ ਵਿਸ਼ਵਾਸ ਕਰਨ ਲੱਗੇ ਹਨ। ਆਧੁਨਿਕ ਪ੍ਰਭਾਵ ਦੇ ਨਾਲ ਧਰਮ ਦੇ ਸਦਾਚਾਰ, ਕਰਮ ਕਾਂਡੀ ਤੇ ਬਾਹਰੀ ਬਨਾਵਟ ਪੱਖੋਂ ਬੜਾ ਫਰਕ ਪੈ ਚੁੱਕਾ ਹੈ।ਆਧੁਨਿਕ ਵਿਗਿਆਨ ਨੇ ਦਲੀਲ ਵਿਚ ਰੱਬ ਦੀ ਮਹਿਮਾ ਵਾਲਾ ਹਿੱਸਾ ਕੱਢ ਦਿੱਤਾ ਹੈ ਅਤੇ ਮਸ਼ੀਨੀ ਨੀਯਮ ਨੂੰ ਰੱਖ ਲਿਆ ਹੈ। ਅਜੋਕੇ ਮਨੁੱਖ ਦੀ ਮਾਨਸਿਕ ਬਣਤਰ ਬਦਲ ਗਈ ਹੈ।
ਰਿਸ਼ਤਾ ਪ੍ਰਬੰਧ
ਪੰਜਾਬੀ ਸੱਭਿਆਚਾਰ ਤੇ ਆਧੁਨਿਕ ਪ੍ਰਭਾਵ ਕਾਰਨ ਸਮਾਜਿਕ ਰਿਸ਼ਤਿਆਂ ਤੇ ਪਾਰੀਵਾਰਿਕ ਸੰਬੰਧਾਂ ਵਿਚ ਪਰਿਵਰਤਨ ਆਏ। ਮਿਸਾਲ ਦੇ ਤੋਰ ਤੇ ਚਾਚਾ, ਤਾਇਆ, ਮਾਮਾ, ਫੁੱਫੜ ਰਿਸ਼ਤਿਆਂ ਲਈ ਇੱਕ ਸ਼ਬਦ 'ਅੰਕਲ' ਰਹਿ ਗਿਆ। ਚਾਚੀ, ਤਾਈ, ਮਾਮੀ, ਭੂਆ ਵੀ 'ਆਂਟੀ' ਬਣ ਗਈਆਂ। ਵਿਆਹ ਪ੍ਰਬੰਧ ਵਿਚ ਪਰਿਵਰਤਨ ਆਏ ਹਨ। ਜਿੱਥੇ ਪਹਿਲਾਂ ਮਰਦ ਔਰਤ ਨੂੰ ਵਿਆਹ ਤੋਂ ਪਹਿਲਾਂ ਦੇਖਦੇ ਨਹੀਂ ਸਨ ਅਜੋਕੇ ਸਮੇਂ ਵਿਚ ਪਿਆਰ ਵਿਆਹ ਨੂੰ ਵੀ ਮਾਨਤਾ ਮਿਲ ਗਈ ਹੈ।
ਪਹਿਰਾਵਾ ਅਤੇ ਹਾਰ-ਸ਼ਿੰਗਾਰ
ਵੱਖ-ਵੱਖ ਇਲਾਕੇ ਅਤੇ ਕੌਮਾਂ ਫਿਰਕਿਆਂ ਦੇ ਪਹਿਰਾਵੇ ਵਿਚ ਭਿੰਨਤਾ ਹੁੰਦੀ ਹੈ ਤੇ ਪੈਰਾਂ ਤੋਂ ਸਿਰ ਤੱਕ ਸਾਂਭਣ ਤੇ ਸਜਾਉਣ ਨੂੰ ਪਹਿਰਾਵੇ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਪਹਿਰਾਵਾ ਸਰੀਰ ਢਕਣ ਦਾ ਸਾਧਨ ਨਹੀਂ ਰਿਹਾ। ਸਗੋਂ ਸਰੀਰ ਦਾ ਕੁਹਜ ਲੁਕਾਉਣ ਅਤੇ ਸੁਹਜ ਵਧਾਉਣ ਦਾ ਸਾਧਨ ਬਣ ਗਿਆ ਹੈ।ਅਜੋਕੇ ਸਮੇਂ ਪੰਜਾਬੀਆਂ ਦਾ ਪਹਿਰਾਵਾ ਪੱਛਮੀ ਦੇਸ਼ਾਂ ਦੇ ਲੋਕਾਂ ਵਰਗਾ ਹੁੰਦਾ ਜਾ ਰਿਹਾ ਹੈ ਅਤੇ ਦਿਨੋ-ਦਿਨ ਇਸ ਵਿੱਚ ਤਬਦੀਲੀ ਆ ਰਹੀ ਹੈ।
ਖਾਣ ਪੀਣ
ਪੰਜਾਬੀਆਂ ਦੀ ਖੁਰਾਕ ਦਿਨ ਵਿਚ ਚਾਰ ਵਾਰ ਹੁੰਦੀ ਰਹੀ ਹੈ ਤੇ ਉਹ ਵੀ ਪੂਰੀ ਤਰ੍ਹਾਂ ਰੱਜ ਕੇ, ਛਾਹ ਵੇਲਾ, ਦੁਪਹਿਰ ਵੇਲ, ਲੋਢਾ ਵੇਲਾ, ਤ੍ਰਕਾਲਾਂ ਪੁਰਾਣੇ ਸਮੇਂ ਵਿਚ ਆਮ ਪ੍ਰਚੱਲਿਤ ਰਿਹਾ। ਹੁਣ ਤਾਂ ਪੰਜਾਬੀ ਖੁਰਾਕ ਬਦਲ ਕੇ ਸਵੇਰ ਵੇਲੇ ਬਰੈੱਡ ਟੀ ਜਾਂ ਬਰੇਕਫਾਸਟ, ਦੁਪਹਿਰ ਨੂੰ ਲੰਚ ਤੇ ਸ਼ਾਮ ਨੂੰ ਡਿੱਨਰ ਕਹਣਾ ਬਧੇਰੇ ਸ਼ਾਨ ਦੀ ਗੱਲ ਸਮਝਣ ਲੱਗੇ ਹਨ। ਅਜੋਕੇ ਸਮੇਂ ਫਾਸਟ ਫੂਡ ਨੇ ਆਪਣੇ ਪੈਰ ਜਮਾ ਲਏ ਹਨ।[21] ਹੁਣ ਨਾ ਕੋਈ ਸੱਤੂ ਪੀਂਦਾ ਹੈ ਅਤੇ ਨਾ ਹੀ ਸੱਤੂਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ। ਇਸ ਤਰ੍ਹਾਂ ਹੀ ਨਾ ਕੋਈ ਠੰਢਿਆਈ ਪੀਂਦਾ ਹੈ ਅਤੇ ਨਾ ਹੀ ਕਿਸੇ ਨੂੰ ਠੰਢਿਆਈ ਬਾਰੇ ਜਾਣਕਾਰੀ ਹੈ। ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਚਾਹ ਪੀਤੀ ਜਾਂਦੀ ਹੈ। ਚੰਗੀਆਂ ਖੁਰਾਕਾਂ ਤਾਂ ਅਲੋਪ ਹੋ ਰਹੀਆਂ ਹਨ। ਇਹ ਤਾਂ ਹੁਣ ਲੋਕ ਗੀਤਾਂ ਵਿਚ ਹੀ ਮਿਲਦੀਆਂ ਹਨ।
ਕੰਗਣਾ ਵਾਲੀ ਦੁੱਧ ਰਿੜਕੇ ਵਿਚੋਂ ਮੱਖਣ ਝਾਤੀਆਂ ਮਾਰੇ
ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ
ਜਾਣ-ਪਛਾਣ
ਪੰਜਾਬੀ ਸਭਿਅਾਚਾਰ ਵਿੱਚ ਭਾਸ਼ਾ ਮਹੱਤਵਪੂਰਨ ਹੈ ਭਾਸ਼ਾ ਮਨੁੱਖ ਨੂੰ ਪਸ਼ੂਆਂ ਤੋਂ ਨਿਖੇੜਨ ਲਈ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਮਨੁੱਖੀ ਭਾਸ਼ਾ ਤੇ ਸਭਿਅਾਚਾਰ ੲਿਕ-ਦੂਜੇ ਨਾਲ ਡੂੰਘੀ ਤਰ੍ਹਾਂ ਸੰਬੰਧਿਤ ਹਨ। ਸਭਿਅਾਚਾਰ ਮਨੁੱਖ ਦਾ ਸਿੱਖਿਅਾ ਹੋੲਿਅਾ ਵਿਵਹਾਰ ਹੈ ਸੋ ੲਿਹ ਸੁਭਾਵਿਕ ਹੀ ਹੈ ਕਿ ਸਿੱਖਣ ਦੀ ਪ੍ਰਕਿਰਿਅਾ ਭਾਸ਼ਾ ਨਾਲ ਸੰਬੰਧਿਤ ਹੈ। ਭਾਸ਼ਾ ਤੇ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਜਾਂਦੇ ਵਰਤਾਰੇ ਹਨ।.
ਪੰਜਾਬੀ ਸਭਿਆਚਾਰ ਤੇ ਪੰਜਾਬੀ ਭਾਸ਼ਾ
ਸਭਿਅਾਚਾਰ ਤੇ ਪੰਜਾਬੀ ਭਾਸ਼ਾ ਦਾ ਗਹਿਰਾ ਸੰਬੰਧ ਹੈ। ਵੱਖੋ ਵੱਖਰੇ ਸਭਿਅਾਚਾਰ ਦੀ ਵੱਖੋ ਵੱਖਰੀ ਭਾਸ਼ਾ ਹੁੰਦੀ ਹੈ ਉਸ ਸਭਿਆਚਾਰ ਦੀ ਭਾਸ਼ਾ ਹੀ ਉਸ ਸਭਿਆਚਾਰ ਨੂੰ ਪੇਸ਼ ਕਰ ਸਕਦੀ ਹੈ ਪੰਜਾਬੀ ਸਭਿਅਾਚਾਰ ਦੀ ਭਾਸ਼ਾ ਪੰਜਾਬੀ ਹੈ। ਪੰਜਾਬੀ ਸਭਿਅਾਚਾਰ ਪੰਜਾਬੀ ਭਾਸ਼ਾ ਵਿੱਚ ਵਧੇਰੇ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਕੋਈ ਪੰਜਾਬੀ ਵਿਅਕਤੀ ਕਿਸੇ ਹੋਰ ਭਾਸ਼ਾ ਰਾਹੀ ਪੰਜਾਬੀ ਸਭਿਅਾਚਾਰ ਨੂੰ ਪੇਸ਼ ਕਰਨ ਦੀ ਗੱਲ ਕਰੇਗਾ ਤਾਂ ਉਹ ਉਸ ਵਿੱਚ ਅਸਫਲ ਰਹੇਗਾ। ਹਰ ਕਿਸੇ ਸਭਿਆਚਾਰ ਵਿੱਚ ਪ੍ਰਚਲਿਤ ਰੀਤੀ-ਰਿਵਾਜਾਂ, ਖਾਣ-ਪੀਣ ਦੇ ਢੰਗ ਵੱਖੋ ਵੱਖਰੇ ਹੁੰਦੇ ਹਨ। ਅਜਿਹੀ ਸਮੱਗਰੀ ਨੂੰ ਪੇਸ਼ ਕਰਨ ਲਈ ਉਸ ਦੀ ਆਪਣੀ ਭਾਸ਼ਾ ਹੀ ਵਧੇਰੇ ਠੀਕ ਰਹਿੰਦੀ ਹੈ। ਪੰਜਾਬੀ ਭਾਸ਼ਾ ਤੇ ਸਭਿਅਾਚਾਰ ਦੋਵੇ ਹੀ ਪਰਿਵਰਤਨਸ਼ੀਲ ਤੇ ਵਿਕਾਸ ਕਰਦੇ ਹਨ। ਸਭਿਅਾਚਾਰ ਵਿਕਾਸ ਕਰਦਾ ਹੈ ਉਸਦੇ ਨਾਲ ਹੀ ਭਾਸ਼ਾ ਵੀ ਉਸ ਤੋਂ ਪਿੱਛੇ ਨਹੀਂ ਰਹਿੰਦੀ ਪੰਜਾਬੀ ਭਾਸ਼ਾ ਤੇ ਸਭਿਅਾਚਾਰ ਨੂੰ ਜੇਕਰ ਅਸੀ ੲਿਤਿਹਾਸਿਕ ਕਾਲਕ੍ਰਮ ਨਾਲ ਵੇਖੀਏ ਤਾਂ ਦੋਹਾਂ ਵਿੱਚ ਪਰਿਵਰਤਨ ਅਤੇ ਵਿਕਾਸ ਹੁੰਦਾ ਰਿਹਾ ਹੈ। ਪੰਜਾਬੀ ਸਭਿਆਚਾਰ ਤੇ ਤੇ ਪੰਜਾਬੀ ਭਾਸ਼ਾ ਦਾ ਪਹਿਲੀ ਵਾਰ ਪ੍ਰਗਟਾ ਨਾਥਾ ਜੋਗੀਅਾਂ ਦੀ ਕਵਿਤਾ ਵਿੱਚ ਹੋੲਿਅਾ ਜੋ ਬ੍ਰਾਹਮਣਵਾਦ ਦੀ ਵਿਰੋਧੀ ਸੀ ਤੇ ਜਾਗੀਰਦਾਰੀ ਸਮਾਜ ਦੀ ਸੋਚ ਦੀ ਪ੍ਰਤੀਨਿਧਤਾ ਕਰਦੀ ਸੀ। ਨਾਥਾ ਜੋਗੀਅਾਂ ਨੇ ਪੰਜਾਬੀ ਭਾਸ਼ਾ ਨੂੰ ਆਪਣੇ ਪ੍ਰਗਟਾ ਦਾ ਮਾਧਿਅਮ ਬਣਾੲਿਅਾ ਸਭਿਅਾਚਾਰ ਪਰਿਵਰਤਨ ਨਾਲ ਭਾਸ਼ਾ ਵਿੱਚ ਵੀ ਪਰਿਵਰਤਨ ਹੁੰਦਾ ਰਿਹਾ ਹੈ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਤੇ ਉਹ ਲਿਪੀ ਸਭਿਅਾਚਾਰ ਦੀਆ ਲੋੜਾ ਅਨੁਸਾਰ ਹੁੰਦੀ ਹੈ। ੲਿਸ ਕਰਕੇ ਹਰ ਭਾਸ਼ਾ ਨੂੰ ਉਸੇ ਲਿਪੀ ਵਿੱਚ ਲਿਖਣ ਨਾਲ ਹੀ ਸਭਿਅਾਚਾਰ ਨੂੰ ਠੀਕ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸਭਿਅਾਚਾਰ ਪ੍ਰਕਿਰਤਕ ਜਗਤ ਦੇ ਸਮਾਨਤਰ ਮਨੁੱਖ ਸਿਰਜਤ ਵਿਅਾਪਕ ਸਿਸਟਮ ਹੈ। ਸਭਿਅਾਚਾਰ ਵਿੱਚ ਮਨੁੱਖ ਦੀਆ ਹੋਰ ਸਭਿਅਾਚਾਰਕ ਸਿਰਜਨਾਵਾਂ ਜਿਵੇਂ ਰਿਸ਼ਤਾ-ਨਾਤਾ, ਪਰਿਵਾਰ, ਵਿਅਾਹ ਪ੍ਰਬੰਧ, ਵਿਹਾਰ ਪੈਟਰਨ, ਕੀਮਤ ਪ੍ਰਬੰਧ ਤੋਂ ੲਿਲਾਵਾ ਵਿਭਿੰਨ ਸੰਚਾਰ ਵਸੀਲੇ ਵੀ ਸ਼ਾਮਿਲ ਹਨ। ਸਭਿਅਾਚਾਰ ਦਾ ੲਿੱਕ ਭਾਸ਼ਾ ਸਿਰਜਤ ਮਨੁੱਖੀ ਜੀਵਨ ਢੰਗ ਦੇ ਵਿਭਿੰਨ ਪਹਿਲੂਅਾਂ ਦਾ ਹੈ ਤੇ ਦੂਸਰਾ ੲਿਨ੍ਹਾਂ ਨੂੰ ਸੰਚਾਰਿਤ ਕਰਨ ਦੇ ਵਸੀਲਿਅਾਂ ਦਾ ਕੁਝ ਸਭਿਅਾਚਾਰ ਪ੍ਰਵਚਨ ਉਸ ਸਭਿਅਾਚਾਰ ਦੀ ਭਾਸ਼ਾ ਤੋਂ ੲਿਲਾਵਾਂ ਦੂਸਰੇ ਵਿੱਚ ਉਸੇ ਰੂਪ ਵਿੱਚ ਅਨੁਵਾਦ ਕਰਨੇ ਵੀ ਸੰਭਵ ਨਹੀਂ। ਰਿਸ਼ਤਾ-ਨਾਤਾ ਪ੍ਰੰਬੰਧ ਵਿੱਚ ਪੰਜਾਬੀ ਸਭਿਆਚਾਰ ਦੇ ਵਿਲੱਖਣ ਖਾਸੇ ਅਨੁਕੂਲ ਹਰੇਕ ਨਿਕਟ ਜਾਂ ਦੁਰੇਡੇ ਰਿਸ਼ਤੇ ਲਈ ਵੱਖਰੇ ਸ਼ਬਦ ਹਨ। ਜਿਵੇਂ ਚਾਚਾ/ਚਾਚੀ, ਤਾੲਿਆ/ਤਾਈ, ਮਾਮਾ/ਮਾਮੀ, ਆਦਿ ਹਨ। ਭਾਸ਼ਾ ਦਾ ਮੌਖਿਕ ਰੂਪ ਹੀ ਸਭ ਕੁਝ ਹੈ ਸਭਿਅਾਚਾਰ ਦੀ ਮੌਖਿਕ ਭਾਸ਼ਾ ਵਾਂਗ ਮੌਖਿਕ ਪ੍ਰਕਿਰਿਆ ਹੈ। ਪੰਜਾਬ ਦੇ ਲੋਕ ਨਾਚਾਂ, ਮੇਲਿਆਂ ਦੀ ਬੋਲੀਆਂ, ਤਿੳੁਹਾਰਾਂ ਦੇ ਸੱਦਿਆਂ, ਰੀਤੀ-ਰਿਵਾਜਾਂ, ਰਸਮਾਂ, ਗੀਤਾਂ, ਬੁਝਾਰਤਾ, ਅਖੌਤਾਂ ਸਭਨਾਂ ਚ ਮੌਖਿਕਤਾ ਅਵੱਸ਼ ਹੈ।
ਪੰਜਾਬੀ ਭਾਸ਼ਾ ਅਤੇ ਪੰਜਾਬੀਅਤ
ਬੋਲੀ ਕਿਸੇ ਦੇਸ਼ ਜਾਂ ਜਾਤੀ ਦੇ ਸਭਿਆਚਾਰ ਦੇ ਪੱਧਰ ਦੀ ਪਰਖ ਕਸੋਟੀ ਹੁੰਦੀ ਹੈ। ਜਿੰਨੀ ਕਿਸੇ ਖਿੱਤੇ ਦੇ ਲੋਕਾਂ ਦੀ ਬੋਲੀ ਉੱਨਤ ਹੋਵੇਗੀ ਉਨਾਂ ਹੀ ਉਸ ਦਾ ਸਭਿਆਚਾਰ ੳਤੇ ਸਭਿਅਤਾ ਉਨੱਤ ਹੋਵੇਗੀ। ਪੰਜਾਬ ਦੀ ਭਾਸ਼ਾ ਪੰਜਾਬੀ ਹੈ। ੲਿਹ ਬੜੀ ਪੁਰਾਤਨ ਭਾਸ਼ਾ ਹੈ ਜਦੋ ਦਾ ਪੰਜਾਬ ਭੂਗੋਲਿਕ ਤੌਰ ਤੇ ਹੋਂਦ ਵਿੱਚ ਆੲਿਅਾ ਉਦੋਂ ਤੋਂ ੲਿਹ ਬੋਲੀ ਅਤੇ ਵਰਤੀ ਜਾਂਦੀ ਰਹੀ ਹੈ। ਭਾਸ਼ਾ ਹੀ ਭਾਸ਼ਾ ਹੀ ਸਮਾਜਿਕ ਸਾਂਝ ਦਾ ਪਹਿਲਾ ਸਾਧਨ ਹੈ। ਬੱਚਾ ੲਿਹ ਸਾਂਝ ਪਾ ਕੇ ਆਪਣੇ ਆਪ ਵੱਡਾ ਤੇ ਤਕੜਾ ਮਹਿਸੂਸ ਕਰਦਾ ਹੈ"ਲਾਰਡ ਮਕਾਲੇ ਨੇ ਲਿਖਿਆ ਕਿ ਮਾਤ ਬੋਲੀ ਤੋਂ ਬਿਨ੍ਹਾਂ ਹੋਰ ਕੋਈ ਪ੍ਰਗਟਾਵੇ ਦਾ ਸਾਧਨ ਉਤਮ ਰਚਨਾ ਲਈ ਨਹੀਂ ਹੋ ਸਕਦਾਹੈ। ਪੰਜਾਬੀ ਜੀਵਨ ਤੇ ਪੰਜਾਬੀ ਸਭਿਆਚਾਰ ਦਾ ਪ੍ਰਗਟਾ ਪੰਜਾਬੀ ਕੇਵਲ ਅਾਪਣੀ ਮਾਤਰੀ ਭਾਸ਼ਾ ਪੰਜਾਬੀ ਵਿੱਚ ਹੀ ਕਰ ਸਕਦੇ ਹਨ। ਪੰਜਾਬੀ ਭਾਸ਼ਾ ਦੀਆਂ ਅਨੇਕਾਂ ਆਪਣੀਆਂ ਵਿਲੱਖਣਤਾਵਾਂ ਹਨ। ੲਿਹ ਸਾਦੀ ਤੇ ਸਰਲ ਭਾਸ਼ਾ ਹੈ ਜਿਸ ਨੂੰ ਆਮ ਵਿਅਕਤੀ ਬੜੀ ਅਸਾਨੀ ਨਾਲ ਸਿੱਖ ਸਕਦਾ ਹੈ। ਪੰਜਾਬ ਦੀ ਭੂਗੋਲਿਕ ਅਤੇ ੲਿਤਿਹਾਸਕ ਸਥਿਤੀ ਵਿਲੱਖਣ ਹੋਣ ਕਰਕੇ ਪੰਜਾਬੀ ਲੋਕ ਦੂਜੇ ਪ੍ਰਾਤਾਂ ਨਾਲੋ ਅਨੋਖਾ ਸਥਾਨ ਰੱਖਦੇ ਹਨ। ਪੰਜਾਬ ਵਿੱਚ ਅਨੇਕਾਂ ਹਮਲਾਵਰ ਆਏ ਪੰਜਾਬੀਆਂ ਦਾ ੲਿਹ ਖਾਸਾ ਰਿਹਾ ਹੈ। ਪੰਜਾਬੀ ਖੁੱਲ੍ਹੇ ਡੁੱਲ੍ਹੇ ਸੁਭਾਅ ਦੇ ਮਾਲਕ ਹਨ ੲਿਨ੍ਹਾਂ ਨੇ ਆਪਣਾ ਜੀਵਨ ਬਹੁਤ ਬੰਧਨਾਂ ਵਿੱਚ ਨਹੀਂ ਬੰਨਿਆਂ ਰੱਜ ਕੇ ਖਾਣਾ ਤੇ ਰੱਜ ਕੇ ਵਾਹੁਣਾ, ਮੌਜ ਮੇਲੇ ਕਰਨੇ ੲਿਨ੍ਹਾਂ ਦੀ ਰੁਚੀ ਹੈ। ਪੰਜਾਬੀ ਭਾਸ਼ਾ ਪੰਜਾਬੀ ਲੋਕਾਂ ਵਾਂਗ ਸਾਦ ਮੁਰਾਦੀ ੲਿਸ ਵਿੱਚ ਪੰਜਾਬੀ ਜੀਵਨ ਵਾਂਗ ਬਹੁਤ ਅੜਕ-ਮੜਕ ਨਹੀਂ ਹੈ। ਪੰਜਾਬੀ ਸਾਹਤਿ ਪੰਜਾਬੀ ਲੋਕਾਂ ਦੇ ਸੁਭਾਅ ੳਤੇ ਆਚਰਣ ਅਨੁਸਾਰ ਰਚਿਆ ਗਿਅਾ ਹੈ। ਪੰਜਾਬੀ ਲੋਕ ਪਿਅਾਰ ਦੀ ਕਦਰ ਕਰਦੇ ਹਨ। ਪੰਜਾਬੀ ਭਾਸ਼ਾ ਨੇ ਪੰਜਾਬੀਆਂ ਵਿੱਚ ਆਪਣੇ ਗੁਣ ਕੁੱਟ-ਕੁੱਟ ਕੇ ਭਰੇ ਹਨ। ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਹੈ। ਪੰਜਾਬੀ ਪੰਜਾਬੀਆਂ ਦੀ ਜ਼ਿੰਦਗੀ ਹੈ ੲਿਸ ਤੋਂ ਬਿਨ੍ਹਾਂ ਉਹ ਆਪਣੇ ਬੀਤ ਗਏ ਸਮੇਂ ਨਾਲੋਂ ਕੱਟੇ ਜਾਣਗੇ।
Comments
Post a Comment